To view this post in English click here.

ਵਰਤਮਾਨ ਸਮੇਂ ਖਬਰਾਂ ਵਿੱਚ 40,000 Kidde ਸਮੋਕ ਅਲਾਰਮ ਵਾਪਸ ਕਰਵਾਏ ਜਾਣ ਦੀ ਖ਼ਬਰ ਦੇ ਨਾਲ, ਅਸੀਂ ਸੋਚਿਆ ਕਿ ਸਮੋਕ ਅਲਾਰਮਾਂ ਬਾਰੇ ਮੋਟੀ-ਮੋਟੀ ਜਾਣਕਾਰੀ ਦੁਬਾਰਾ ਦੇਣ ਦਾ ਇਹ ਵਧੀਆ ਸਮਾਂ ਹੈ ਸਮੋਕ ਅਲਾਰਮ ਇੱਕ ਜ਼ਰੂਰੀ, ਅਤੇ ਕਨੂੰਨੀ ਤੌਰਤੇ ਲੋੜੀਂਦਾ ਸੁਰੱਖਿਆ ਉਪਾਅ ਹਨ ਜੋ ਕਿਸੇ ਸੰਕਟਕਾਲ ਦੀ ਸੂਰਤ ਵਿੱਚ ਜਿੰਦਗੀਆਂ ਬਚਾ ਸਕਦਾ ਹੈ ਇਹਨਾਂ ਨੂੰ ਅੱਖੋਂ-ਪਰੋਖੇ ਕਰਨਾ ਵੀ ਆਸਾਨ ਹੈ ਇਸ ਲਈ ਇੱਕ ਯਾਦ-ਦਹਾਨੀ (ਰੀਮਾਈਂਡਰ) ਵਜੋਂ, ਅਸੀਂ ਏਥੇ ਉਹ ਤਿੰਨ ਚੀਜ਼ਾਂ ਦੱਸ ਰਹੇ ਹਾਂ ਜੋ ਤੁਹਾਨੂੰ ਸਮੋਕ ਅਲਾਰਮਾਂ ਬਾਰੇ ਪਤਾ ਹੋਣੀਆਂ ਚਾਹੀਦੀਆਂ ਹਨ

1. ਸਮੋਕ ਅਲਾਰਮ ਕਨੂੰਨੀ ਤੌਰਤੇ ਲੋੜੀਂਦੇ ਹਨ

ਓਨਟੈਰੀਓ ਵਿੱਚ ਕਨੂੰਨ ਇਹ ਲੋੜਦਾ ਹੈ ਕਿ ਕੰਮ ਕਰਦੇ ਸਮੋਕ ਅਲਾਰਮ ਮਕਾਨ ਦੀ ਹਰ ਮੰਜ਼ਿਲ ਉੱਤੇ, ਅਤੇ ਸੌਣ ਦੇ ਸਾਰੇ ਖੇਤਰਾਂ ਦੇ ਬਾਹਰ ਲਗਾਏ ਜਾਣ ਇੱਕ ਸਮੋਕ ਅਲਾਰਮ ਲਗਵਾਉਣਾ ਕਾਫੀ ਨਹੀਂ ਹੁੰਦਾ ਜਿਵੇਂ ਕਿ, ਮਕਾਨ ਦੀ ਮੁੱਖ ਮੰਜ਼ਿਲਤੇ ਜਦ ਤੱਕ ਧੂੰਆਂ ਉਸ ਅਲਾਰਮ ਤੱਕ ਪਹੁੰਚੇਗਾ ਤਦ ਤੱਕ ਅੱਗ ਜੀਵਨ ਲਈ ਘਾਤਕ ਬਣ ਸਕਦੀ ਹੈ ਯਕੀਨੀ ਬਣਾਓ ਕਿ ਤੁਹਾਡੇ ਸਮੋਕ ਅਲਾਰਮ ਸਾਰੇ ਘਰ ਨੂੰ ਕਵਰ ਕਰਦੇ ਹੋਣ ਅਤੇ ਘੱਟੋ-ਘੱਟ ਪ੍ਰਤੀ ਮੰਜ਼ਿਲ ਇੱਕ, ਅਤੇ ਸਾਰੇ ਸੌਣ ਵਾਲੇ ਖੇਤਰਾਂ ਦੇ ਬਾਹਰ ਅਲਾਰਮ ਹੋਣ ਦੀ ਕਨੂੰਨੀ ਲੋੜ ਨੂੰ ਪੂਰਾ ਕਰਦੇ ਹੋਣ

2. ਤੁਹਾਨੂੰ ਸਮੋਕ ਅਲਾਰਮਾਂ ਨੂੰ ਹਰ ਮਹੀਨੇ ਟੈਸਟ ਕਰਨਾ ਚਾਹੀਦਾ ਹੈ

ਸਮੋਕ ਅਲਾਰਮਾਂ ਨੂੰ ਹਰ ਮਹੀਨੇ ਟੈਸਟ ਕਰਨਾ ਚਾਹੀਦਾ ਹੈ ਕੁਝ ਦਿਨਾਂ ਤੋਂ ਵਧੇਰੇ ਸਮੇਂ ਲਈ ਘਰੋਂ ਬਾਹਰ ਰਹਿਣ ਮਗਰੋਂ ਵਾਪਸ ਮੁੜਨਤੇ ਵੀ ਤੁਹਾਨੂੰ ਸਮੋਕ ਅਲਾਰਮਾਂ ਨੂੰ ਟੈਸਟ ਕਰਨਾ ਚਾਹੀਦਾ ਹੈ ਟੈਸਟ ਬਟਨ ਦਬਾਉਣਤੇ ਜੇਕਰ ਅਲਾਰਮ ਨਹੀਂ ਵਜਦਾ, ਤਾਂ ਯਕੀਨੀ ਬਣਾਓ ਕਿ ਬੈਟਰੀ ਠੀਕ ਤਰ੍ਹਾਂ ਲਗਾਈ ਗਈ ਹੋਵੇ, ਜਾਂ ਫਿਰ ਨਵੀਂ ਬੈਟਰੀ ਲਗਾਓ ਜੇ ਅਲਾਰਮ ਫੇਰ ਵੀ ਨਹੀਂ ਵਜਦਾ, ਤਾਂ ਸਮੋਕ ਅਲਾਰਮ ਨੂੰ ਬਦਲਕੇ ਨਵਾਂ ਲਗਾਓ

3. ਯਕੀਨੀ ਬਣਾਓ ਕਿ ਤੁਸੀਂ ਪੁਰਾਣੇ ਸਮੋਕ ਅਲਾਰਮਾਂ ਨੂੰ ਬਦਲਦੇ ਹੋ

ਸਮੋਕ ਅਲਾਰਮ ਜੀਵਨ ਭਰ ਨਹੀਂ ਚੱਲਦੇ  ਇਹਨਾਂ ਨੂੰ ਨਿਰਮਾਤਾ ਵੱਲੋਂ ਦੱਸੀ ਸਮਾਂ ਸੀਮਾ ਦੇ ਅੰਦਰ ਬਦਲਣ ਦੀ ਲੋੜ ਹੁੰਦੀ ਹੈ ਅਕਸਰ ਇਹ ਸੀਮਾ 10 ਸਾਲ ਹੁੰਦੀ ਹੈ ਸਮੋਕ ਅਲਾਰਮ ਲਗਾਉਣ, ਟੈਸਟ ਕਰਨ ਅਤੇ ਇਹਨਾਂ ਦੀ ਸਾਂਭ-ਸੰਭਾਲ ਕਰਨ ਵਾਸਤੇ ਹਮੇਸ਼ਾ ਨਿਰਮਾਤਾ ਦੀਆਂ ਹਿਦਾਇਤਾਂ ਦੀ ਪਾਲਣਾ ਕਰੋ

ਸਾਡੇ ਸੰਪਰਕ ਵਿੱਚ ਬਣੇ ਰਹਿਣ ਵਾਸਤੇ ਹੇਠਾਂ ਸਾਈਨ ਅੱਪ ਕਰੋ